shaheedbhagatsinghnagar.com

ਬਾਲ ਭਿੱਖਿਆ ਖ਼ਿਲਾਫ਼ ਨਵਾਂਸ਼ਹਿਰ ‘ਚ ਸਖ਼ਤ ਕਾਰਵਾਈ, ਇਕ ਬੱਚਾ ਰੈਸਕਿਊ

 

 

ਬਾਲ ਭਿੱਖਿਆ ਖ਼ਿਲਾਫ਼ ਨਵਾਂਸ਼ਹਿਰ ‘ਚ ਸਖ਼ਤ ਕਾਰਵਾਈ, ਇਕ ਬੱਚਾ ਰੈਸਕਿਊ
ਬਾਲ ਭਿੱਖਿਆ ਖ਼ਿਲਾਫ਼ ਨਵਾਂਸ਼ਹਿਰ ‘ਚ ਸਖ਼ਤ ਕਾਰਵਾਈ, ਇਕ ਬੱਚਾ ਰੈਸਕਿਊ

ਪੰਜਾਬ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਤਹਿਤ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਗੁਰਪ੍ਰੀਤ ਸਿੰਘ ਔਲਖ (ਆਈਏਐਸ) ਨੇ ਬਾਲ ਭਿੱਖਿਆ ਵਿਰੁੱਧ ਚੱਲ ਰਹੇ ਪ੍ਰੋਜੈਕਟ ‘ਜੀਵਨ ਜੋਤ 2.0’ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

ਇਨ੍ਹਾਂ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਜ਼ਿਲ੍ਹਾ ਟਾਸਕ ਫੋਰਸ ਨਾਲ ਮਿਲ ਕੇ ਨਵਾਂਸ਼ਹਿਰ ਦੇ ਬੱਸ ਸਟੈਂਡ ਰੋਡ, ਕੋਠੀ ਰੋਡ ਅਤੇ ਬੰਗਾ ਰੋਡ ‘ਤੇ ਬਾਲ ਭਿੱਖਿਆ ਵਿਰੁੱਧ ਜਾਂਚ ਮੁਹਿੰਮ ਚਲਾਈ।

ਚੈਕਿੰਗ ਦੌਰਾਨ ਟੀਮ ਨੂੰ ਇਕ ਨਾਬਾਲਗ ਬੱਚਾ ਗੁਬਾਰੇ ਵੇਚਣ ਦੇ ਨਾਲ-ਨਾਲ ਭੀਖ ਮੰਗਦਾ ਹੋਇਆ ਮਿਲਿਆ, ਜਿਸਨੂੰ ਤੁਰੰਤ ਬਾਲ ਸੁਰੱਖਿਆ ਯੂਨਿਟ ਵੱਲੋਂ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਦੇ ਦਫ਼ਤਰ ਪੇਸ਼ ਕੀਤਾ ਗਿਆ। ਅਧਿਕਾਰੀਆਂ ਵੱਲੋਂ ਬੱਚੇ ਦੀ ਸੁਰੱਖਿਆ ਅਤੇ ਭਵਿੱਖ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਜਾਂ ਮਜ਼ਦੂਰੀ ਕਰਵਾਉਣਾ ਕਾਨੂੰਨ ਅਨੁਸਾਰ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਨਾਲ ਜੋੜਿਆ ਜਾਂਦਾ ਹੈ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਿਤੇ ਵੀ ਨਾਬਾਲਗ ਬੱਚਾ ਭੀਖ ਮੰਗਦਾ ਦਿਖਾਈ ਦੇਵੇ ਤਾਂ ਇਸ ਦੀ ਤੁਰੰਤ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਕਮਰਾ ਨੰਬਰ 416, ਤੀਜੀ ਮੰਜ਼ਿਲ, ਡੀਸੀ ਦਫ਼ਤਰ) ਜਾਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਜਾਵੇ। ਬਾਲ ਭਿੱਖਿਆ ਨੂੰ ਸਮੂਲ ਨਸ਼ਟ ਕਰਨ ਲਈ ਬੱਚਿਆਂ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਬੱਚਿਆਂ ਨੂੰ ਸਿੱਖਿਆ ਦੇ ਰਾਹ ‘ਤੇ ਲਿਆ ਸਕਣ।

ਚੈਕਿੰਗ ਮੁਹਿੰਮ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਏਐੱਸਆਈ ਵਿਜੈ ਕੁਮਾਰ, ਏਐੱਸਆਈ ਰਣਜੀਤ ਸਿੰਘ, ਈਓ ਸੰਤੋਸ਼, ਚਾਈਲਡ ਹੈਲਪਲਾਈਨ ਤੋਂ ਕੇਸ ਵਰਕਰ ਮੀਨਾਕਸ਼ੀ ਅਤੇ ਦੀਪਕ ਵੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top